• Welcome to DREAMLAND PUBLIC SCHOOL


ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਨੇ ਨਤੀਜਾ ਸੁਣਾਇਆ ‘‘ਸਾਲਾਨਾ ਨਤੀਜਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬੇਹੱਦ ਉਤਸੁਕਤਾ ਦਾ ਸਮਾਂ ਹੁੰਦਾ ਹੈ, ਪੁਜੀਸ਼ਨ ਵਿੱਚ ਆਉਣ ਵਾਲੇ ਵਿਦਿਆਰਥੀ ਸਨਮਾਨਿਤ ਹੁੰਦੇ ਹਨ, ਮਾਪੇ ਮਾਣ ਮਹਿਸੂਸ ਕਰਦੇ ਹਨ, ਸਮੁੱਚੀਆਂ ਧਿਰਾਂ ਲਈ ਇਹ ਜਜ਼ਬਾਤੀ ਸਮਾਂ ਹੁੰਦਾ ਹੈ।’’ ਇਹ ਵਿਚਾਰ ਵਿੱਦਿਅਕ ਚਿੰਤਕ ਅਤੇ ਮੇਜ਼ਬਾਨ ਸਿੱਖਿਆ ਸੰਸਥਾ ‘ਡਰੀਮਲੈਂਡ ਪਬਲਿਕ ਸਕੂਲ, ਬਸੀ ਗੁੱਜਰਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ ਪ੍ਰਗਟ ਕੀਤੇ। ਉਨ੍ਹਾਂ ਸਿੱਖਿਆ-ਪੰਧ ਦਾ ਇੱਕ ਹੋਰ ਪੜਾਅ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀ-ਖਿੰਡਾਵਾਂ ਦੇ ਇਨ੍ਹਾਂ ਸਮਿਆਂ ਵਿੱਚ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਘਰਾਂ ਅੰਦਰਲੀ ਪਹਿਰੇਦਾਰੀ, ਚੌਕਸੀ ਨਾਲ ਕਰਨ ਲਈ ਪ੍ਰੇਰਿਆ। ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਦੱਸਿਆ ਕਿ ਅਸੀਂ ਵਿਦਿਆਰਥੀਆਂ ਦੇ ਹਾਸਲ ਦਿਮਾਗ਼ੀ ਪੱਧਰ ਨੂੰ, ਆਪਣੀ ਪਹਿਲੀ ਪਹਿਲ ਮੰਨ ਕੇ ਉਚਿਆਉਂਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਸ਼ੈਸ਼ਨ ਤੋਂ ਸਕੂਲ ਨੂੰ ਕੇਂਦਰੀ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਮਿਲ ਚੁੱਕੀ ਹੈ, ਉੱਚ-ਸਿੱਖਿਆ ਪ੍ਰਾਪਤ ਅਤੇ ਤਜ਼ਰਬੇਕਾਰ ਸਟਾਫ਼ ਵਿਦਿਆਰਥੀਆਂ ਦੀ ਅਗਵਾਈ ਕਰਦਾ ਹੈ। ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਹਾ, ਕਿ ਉਹ ਆਪਣੇ ਬੱਚਿਆਂ ਦੇ ਵਿਸ਼ਾ-ਅਧਿਆਪਕਾਂ ਨਾਲ ਸੰਪਰਕ ਰੱਖਣਾ ਯਕੀਨੀ ਬਣਾਉਣ। ਨਤੀਜਾ ਸੁਣਾਉਣ ਸਮੇਂ ਵੱਡੀ ਪੱਧਰ ’ਤੇ ਵਿਦਿਆਰਥੀਆਂ ਦੇ ਮਾਪੇ ਪਹੁੰਚੇ ਹੋਏ ਸਨ। ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਕਰਨਜੋਤ ਕੌਰ ਨੇ ਦੱਸਿਆ ਕਿ 90 ਵਿਦਿਆਰਥੀਆਂ ਨੇ ਪੁਜੀਸ਼ਨਾ ਹਾਸਲ ਕੀਤੀਆਂ ਹਨ, 95 ਫੀਸਦੀ ਪ੍ਰਾਪਤੀ ਵਾਲੇ 7 ਵਿਦਿਆਰਥੀ ਸਕਾਲਰਸ਼ਿੱਪ ਲਈ ਚੁਣੇ ਗਏ ਹਨ, ਜਦੋਂ ਕਿ 33 ਵਿਦਿਆਰਥੀਆਂ ਨੂੰ, ਵੱਖ ਵੱਖ ਵਿਸ਼ੇਸ਼ਤਾਵਾਂ ਬਦਲੇ ਸਨਮਾਨਿਤ ਕੀਤਾ ਗਿਆ। 8ਵੀਂ ਵਿੱਚੋਂ ਪ੍ਰਭਲੀਨ ਕੌਰ, ਗੁਰਅੰਮ੍ਰਿਤ ਪੋਸਵਾਲ, ਅਰਮਾਨਦੀਪ ਸਿੰਘ, 7ਵੀਂ ਵਿੱਚੋਂ ਹਰਸ਼ਰਨ ਕੌਰ, ਲਵਪ੍ਰੀਤ ਕੌਰ ਅਤੇ ਕੰਵਰਜੀਤ ਸਿੰਘ, 6ਵੀਂ ਵਿੱਚੋਂ ਅਭੀਨੂਰ ਚੌਧਰੀ, ਨਵਦੀਪ ਕੌਰ ਅਤੇ ਅੰਮ੍ਰਿਤਪ੍ਰੀਤ ਕੌਰ, 5ਵੀਂ ਵਿੱਚੋਂ ਅੰਮ੍ਰਿਤਪ੍ਰੀਤ ਕੋਰ, ਭਵਨੀਤ ਕੌਰ ਅਤੇ ਹਰਸਿਮਰਨ ਕੌਰ, ਚੌਥੀ ਵਿੱਚੋਂ ਗੁਰਲੀਨ ਕੌਰ, ਗੁਰਸੀਰਤ ਕੌਰ ਅਤੇ ਹਰਨੂਰ ਕੌਰ, ਤੀਸਰੀ ਵਿੱਚੋਂ ਨਵਪ੍ਰੀਤ ਕੌਰ, ਮਨਜੋਬਨ ਸਿੰਘ ਅਤੇ ਏਕਮਨੂਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਚੌਧਰੀ ਤੀਰਥ ਰਾਮ, ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਮਨਦੀਪ ਕੌਰ, ਦਲਜੀਤ ਕੌਰ, ਕਿਰਨਜੋਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਮਧੂ ਬਾਲਾ, ਪ੍ਰਨੀਤ ਕੌਰ, ਪਿੰਕੀ ਰਾਣੀ, ਤਰਬਜੋਤ ਕੌਰ, ਵਰਿੰਦਰ ਕੌਰ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦਾ ਨਤੀਜਾ ਸੁਣਾਏ ਜਾਣ ਸਮੇਂ, ਉੱਤਮ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਸਮੇਂ ਦਾ ਦ੍ਰਿਸ਼